Mandriva Linux

           ਇੰਸਟਾਲੇਸ਼ਨ ਹਦਾਇਤਾਂ - ਮੈਡਰਿਕਲੀਨਕਸ 2007

   ਲੋੜੀਦੀ ਸੰਰਚਨਾ
     * Pentium ਪ੍ਰੋਸੈਂਸਰ ਜਾਂ ਬਰਾਬਰ
     * CDROM ਡਰਾਇਵ
     * ਘੱਟੋ-ਘੱਟ 32 ਮੈਬਾ ਰੈਮ, 64 ਮੈਬਾ ਸਿਫਾਰਸ਼ੀ ਹੈ

   ਮੈਡਰਿਕਲੀਨਕਸ ਨੂੰ ਇੰਸਟਾਲ ਕਰਨ ਲਈ, ਬਹੁਤੇ ਹਾਲਾਤਾਂ ਵਿੱਚ, ਆਪਣੀ ਇੰਸਟਾਲੇਸ਼ਨ
   ਸੀਡੀ ਨੂੰ ਆਪਣੀ ਸੀਡੀਰੋਮ ਡਰਾਇਵ ਵਿੱਚ ਪਾਉ ਅਤੇ ਆਪਣੀ ਮਸ਼ੀਨ ਨੂੰ ਮੁੜ ਚਾਲੂ ਕਰੋ।
   ਵਧੇਰੇ ਜਾਣਕਾਰੀ ਲਈ ਪਗ਼ ੧ ਨੂੰ ਵੇਖੋ।

   ਸੂਚਨਾ:

    * ਜੇਕਰ ਤੁਸੀਂ ਮੈਡਰਿਕਲੀਨਕਸ ਵਰਜਨ 7.x, 8.x ਜਾਂ 9.x ਤੋਂ ਅੱਪਗ੍ਰੇਡ ਕਰ ਰਹੇ ਹੋ,
      ਤਾਂ ਆਪਣੇ ਸਿਸਟਮ ਦਾ ਬੈਕਅੱਪ ਲੈਣਾ ਨਾ ਭੁੱਲੋ।
    * ਪਹਿਲੇ ਵਰਜਨ (੭.੦ ਤੋਂ ਪੁਰਾਣੇ) ਤੋਂ ਅਪੱਗ੍ਰੇਡ ਲਈ ਸਹਿਯੋਗੀਨਹੀਂ
      ਹੈ। ਇਸ ਹਾਲਾਤ ਵਿੱਚ, ਤੁਹਾਨੂੰ ਤਾਜ਼ੀ ਇੰਸਟਾਲੇਸ਼ਨ ਦੀ ਲੋੜ ਹੈ
      ਅਤੇ ਨਵੀਨੀਕਰਨ ਨਹੀਂ ਕੀਤਾ ਜਾ ਸਕਦਾ ਹੈ।

============================================================================

   ਮੈਡਰਿਕਲੀਨਕਸ ਇੰਸਟਾਲ ਕਰਨ ਦੇ ਕਈ ਢੰਗ ਹੇਠਾਂ ਦਿੱਤੇ ਹਨ:

    1. ਸੀਡੀ ਤੋਂ ਬੂਟ ਕਰੋ
    2. Windows ਵਿੱਚ ਬੂਟ ਫਲਾਪੀ ਬਣਾਉ
    3. ਹੋਰ ਇੰਸਟਾਲੇਸ਼ਨ ਢੰਗ

============================================================================

  1. ਸੀਡੀ ਤੋਂ ਬੂਟ ਕਰੋ

   ਇੰਸਟਾਲੇਸ਼ਨ ਸੀਡੀ ਰੋਮ ਬੂਟ ਹੋਣਯੋਗ ਮਾਧਿਅਮ ਹੈ। ਬਹੁਤੇ ਹਾਲਾਤਾਂ ਵਿੱਚ ਸੀਡੀ ਨੂੰ
   ਡਰਾਇਵ ਵਿੱਚ ਪਾਓ ਅਤੇ ਮਸ਼ੀਨ ਨੂੰ ਮੁੜ ਚਾਲੂ ਕਰੋ। ਪਰਦੇ ਤੇ ਆਉਣ ਵਾਲੀਆਂ ਹਦਾਇਤਾਂ
   ਦੀ ਪਾਲਨਾ ਕਰੋ। ਇੰਸਟਾਲੇਸ਼ਨ ਸ਼ੁਰੂ ਕਰਨ ਲ਼ਈ [Enter] ਸਵਿੱਚ ਨੂੰ ਦਬਾਉ
   ਜਾਂ ਵਾਧੂ ਸਹਾਇਤਾਂ ਲਈ [F1] ਨੂੰ ਦਬਾਉ।

   ਸੂਚਨਾ:

   ਕੁਝ ਲੈਪਟਾਪਾਂ (ਪੋਰਟਬਲ ਕੰਪਿਊਟਰ), ਸਿਸਟਮ ਸੀਡੀ ਤੋਂ ਬੂਟ ਕਰਵਾਉਣਾ ਸੰਭਵ
   ਨਹੀਂ ਹੈ, ਇਸ ਹਾਲਾਤ ਵਿੱਚ ਤੁਹਾਨੂੰ ਬੂਟ ਫਲਾਪੀ ਬਣਾਉਣੀ ਪਵੇਗੀ।
   ਵਧੇਰੇ ਜਾਣਕਾਰੀ ਲਈ ਪਗ਼ ੨ ਵੇਖੋ।

============================================================================

  2. Windows ਵਿੱਚ ਬੂਟ ਫਲਾਪੀ ਬਣਾਉ

   ਜੇਕਰ ਤੁਹਾਡਾ ਕੰਪਿਊਟਰ ਸੀਡੀਰੋਮ ਤੋਂ ਬੂਟ ਨਹੀਂ ਕਰ ਸਕਦਾ ਹੈ, ਤਾਂ ਤੁਹਾਨੂੰ ਵਿੰਡੋ ਹੇਠ ਇੱਕ
   ਬੂਟ ਫਲਾਪੀ ਹੇਠ ਦਿੱਤੇ ਵਾਂਗ ਬਣਾਉਣੀ ਚਾਹੀਦੀ ਹੈ:

    * ਸੀਡੀਰੋਮ ਪਾਉ, ਤਦ "ਮੇਰਾ ਕੰਪਿਊਟਰ" ਆਈਕਾਨ ਖੋਲੋ, ਸੀਡੀਰੋਮ
      ਡਰਾਇਵ ਤੇ ਸੱਜਾ ਕਲਿੱਕ ਕਰੋ ਅਤੇ "ਖੋਲੋ" ਦੀ ਚੋਣ ਕਰੋ।
    * "dosutils" ਡਾਇਰੈਕਟਰੀ ਤੇ ਜਾਓ ਅਤੇ
      "rawwritewin" ਆਈਕਾਨ ਤੇ ਦੋ ਵਾਰ ਦਬਾਉ
    * ਫਲਾਪੀ ਡਰਾਇਵ ਵਿੱਚ ਖਾਲੀ ਫਲਾਪੀ ਪਾਓ
    * "Image File" ਖੇਤਕ ਵਿੱਚ "D:\images\cdrom.img"
      ਚੁਣੋ (ਇਹ ਮੰਨ ਕਿ ਤੁਸੀਂ ਆਪਣੇ ਸੀਡੀਰੋਮ ਡਰਾਇਵ "D:" ਹੈ,
      ਨਹੀਂ ਤਾਂ "D:" ਨੂੰ ਤਬਦੀਲ ਕਰ ਦਿਓ)
    * "Floppy Drive" ਖੇਤਰ ਲਈ "A:" ਚੁਣੋ ਅਤੇ
      "ਲਿਖੋ" ਨੂੰ ਦਬਾਉ।

   ਇੰਸਾਟਲੇਸ਼ਨ ਸ਼ੁਰੂ ਕਰਨ ਲਈ:

    * ਡਰਾਇਵ ਵਿੱਚ ਸੀਡੀਰੋਮ ਅਤੇ ਨਾਲ ਹੀ ਬੂਟ ਫਲਾਪੀ ਪਾਓ, ਤਦ
    * ਕੰਪਿਊਟਰ ਮੁੜ-ਚਾਲੂ ਕਰੋ।

============================================================================

  3. ਹੋਰ ਇੰਸਟਾਲੇਸ਼ਨ ਢੰਗ

   ਜੇਕਰ ਕੋਈ ਵੀ ਪੁਰਾਣਾ ਢੰਗ ਤੁਹਾਡੀਆਂ ਲੋੜਾਂ ਤੇ ਪੂਰਾ ਨਹੀਂ ਉੱਤਰਦਾ ਹੈ ਤਾਂ (ਜਾਂ ਤੁਸੀਂ
   ਨੈੱਟਵਰਕ ਇੰਸਟਾਲੇਸ਼ਨ ਕਰਨੀ ਚਾਹੁੰਦੇ ਹੋ, pcmcia ਜੰਤਰ ਤੋਂ ਇੰਸਟਾਲ ਕਰਨਾ ਚਾਹੁੰਦੇ ਹੋ
   ਜਾਂ ....), ਤੁਹਾਨੂੰ ਬੂਟ ਫਲਾਪੀ ਬਣਾਉਣ ਦੀ ਲੋੜ ਹੈ:

    * ਲੀਨਕਸ (ਜਾਂ ਯੂਨੈਕਸ ਵਰਗੇ ਸਿਸਟਮਾਂ ਲਈ, ਇਹ ਕਮਾਂਡ ਲਿਖੋ:
      $ dd if=xxxxx.img of=/dev/fd0
    * Windows ਹੇਠ, ਪਗ਼ ੨ ਵਿੱਚ ਦਿੱਤਾ ਢੰਗ ਵਰਤੋਂ, ਪਰ xxxxx.img ਦੀ
      ਵਰਤੋਂ ਕਰੋ (ਹੇਠਾਂ ਦੇਖੋ), ਨਾ ਕਿ cdrom.img
    * DOS ਵਿੱਚ, ਆਪਣੀ ਸੀਡੀ ਨੂੰ ਡਰਾਇਵ ਵਿੱਚ D:, ਕਿਸਮ:
      D:\> dosutils\rawrite.exe -f install\images\xxxxx.img -d A

   ਬੂਟ ਪ੍ਰਤੀਬਿੰਬਾਂ ਦੀ ਸੂਚੀ ਇੱਥੇ ਹੈ:

  +-----------------+------------------------------------------------------+
  | cdrom.img       | ਸੀਡੀ-ਰੋਮ ਤੋਂ ਇੰਸਟਾਲ ਕਰਨਾ  	      			   |
  +-----------------+------------------------------------------------------+
  | hd_grub.img     | ਹਾਰਡ ਡਿਸਕ ਤੋਂ ਇੰਸਟਾਲ ਕਰੋ (ਲੀਨਕਸ, Windows ਜਾਂ     	           |
  |                 | ReiserFS ਫਾਇਲ ਸਿਸਟਮ ਤੋਂ)            			   |
  |                 | ਤੁਸੀਂ ਆਪਣੇ ਸਿਸਟਮ ਦੀ ਸੰਰਚਨਾ ਕਰ ਸਕਦੇ ਹੋ:        		   |
  |                 | http://qa.mandriva.com/hd_grub.cgi               |
  +-----------------+------------------------------------------------------+
  | network.img     | ftp/nfs/http ਤੋਂ ਇੰਸਟਾਲ ਕਰਨਾ                 		   |
  |                 | ਸੂਚਨਾ: ਤੁਹਾਨੂੰ ਆਪਣੀ ਫਲਾਪੀ ਡਰਾਇਵ ਵਿੱਚ ਲੋੜ ਤੇ	 	   	   |
  |                 | network_drivers.img ਨੂੰ ਪਾਉ।              		   |
  +-----------------+------------------------------------------------------+
  | pcmcia.img      | pcmcia ਜੰਤਰ ਤੋਂ ਇੰਸਟਾਲ ਕਰਨ ਲਈ, (ਚੇਤਾਵਨੀ, ਅਕਸਰ pcmcia  	   |
  |                 |  ਨੈੱਟਵਰਕ ਜੰਤਰ ਹੁਣ network.img ਰਾਹੀਂ ਸਿੱਧੇ ਹੀ ਸਹਿਯੋਗ ਪ੍ਰਾਪਤ ਹਨ। 	   |
  +-----------------+------------------------------------------------------+

   ਤੁਹਾਨੂੰ ਇੱਕ ਸੀਡੀਰੋਮ ਤੇ boot.iso ਲਿਖਣ ਦੀ ਲੋੜ ਪੈ ਸਕਦੀ ਹੈ ਅਤੇ ਇਸ ਤੋਂ ਬੂਟ ਕਰਵਾਉਣਾ ਪਵੇਗਾ। ਇਹ
   ਸਭ ਇੰਸਟਾਲੇਸ਼ਨ ਢੰਗਾਂ, ਸੀਡੀਰੋਮ, ਨੈੱਟਵਰਕ ਅਤੇ ਹਾਰਡ-ਡਿਸਕ ਲਈ ਸਹਾਇਕ ਹੈ।

============================================================================

   ਤੁਸੀਂਪਾਠ ਇੰਸਟਾਲੇਸ਼ਨ ਢੰਗ ਦੀ ਵਰਤੋਂ ਕਰ ਸਕਦੇ ਹੋ, ਜੇਕਕਰ ਕੋਈ ਕਾਰਨ ਹੋਵੇ ਤਾਂ,
   ਤੁਹਾਨੂੰ ਮੂਲ ਗ੍ਰਾਫਿਕਲ ਇੰਸਟਾਲੇਸ਼ਨ ਨਾਲ ਸਮੱਸਿਆ ਹੋ ਸਕਦੀ ਹੈ। ਇਸ ਨੂੰ ਵਰਤਣ ਲ਼ਈ,
   ਮੈਡਰਿਕਲੀਕਨਸ ਜੀਆਇਆਂ ਨੂੰ ਪਰਦੇ ਤੇ [F1] ਨੂੰ ਦਬਾਉ, ਤਦ ਪ੍ਰਾਊਟ ਤੇ
   text ਨੂੰ ਲਿਖੋ।

   ਜੇਕਰ ਤੁਹਾਨੂੰ ਆਪਣੇ ਮੌਜੂਦਾ ਮੈਡਰਿਕਲੀਨਕਸ ਸਿਸਟਮ ਨੂੰ ਬਚਾਉਣ ਲ਼ਈ ਸੰਕਟਕਾਲੀਨ
   ਦੀ ਲੋੜ ਹੈ ਤਾਂ ਆਪਣੀ ਇੰਸਟਾਲੇਸ਼ਨ ਸੀਡੀਰੋਮ (ਜਾਂ ਕੋਈ ਵੀ ਬੂਟ ਫਲਾਪੀ) ਪਾਉ, ਅਤੇ
   ਮੈਡਰਿਕਲੀਨਕਸ ਜੀ ਆਇਆਂ ਨੂੰ ਪਰਦੇ ਤੇ [F1] ਦਬਾਉ ਅਤੇ ਪ੍ਰਾਊਟ ਤੇ
   rescue ਦਬਾਉ।

   ਵਧੇਰੇ ਤਕਨੀਕੀ ਜਾਣਕਾਰੀ ਲਈ
   http://www.mandrivalinux.com/drakx/README ਵੇਖੋ।

============================================================================

  ਇੰਸਟਾਲੇਸ਼ਨ ਦੇ ਮੁੱਖ ਪਗ਼ਾਂ ਹੇਠਾਂ ਦਿੱਤੇ ਹਨ:

   1. ਆਪਣੀ ਇੰਸਟਾਲੇਸ਼ਨ ਸੀਡੀਰੋਮ (ਜਾਂ ਇੰਸਟਾਲੇਸ਼ਨ ਫਲਾਪੀ ਡਿਸਕ, ਜੇਕਰ ਲੋੜ ਪਵੇ)
      ਅਤੇ ਆਪਣੀ ਮਸ਼ੀਨ ਨੂੰ ਮੁੜ ਚਾਲੂ ਕਰੋ।
   2. ਜਦੋਂ ਮੈਡਰਿਕਲੀਨਕਸ ਜੀ ਆਇਆਂ ਨੂੰ ਪਰਦਾ ਆਉਣ ਤੇ [Enter] ਦਬਾਉ
      ਅਤੇ ਹਦਾਇਤਾਂ ਨੂੰ ਧਿਆਨ ਨਾਲ ਪੜੋ।
   3. ਜਦੋਂ ਇੰਸਟਾਲੇਸ਼ਨ ਮੁਕੰਮਲ ਹੋ ਜਾਵੇ ਤਾਂ ਸੀਡੀ-ਰੋਮ ਨੂੰ ਬਾਹਰ ਰੱਖ ਲਵੋ, ਜਦੋਂ ਕਿ
      ਕੱਢੀ ਜਾਵੇ (ਅਤੇ ਫਲਾਪੀ ਡਿਸਕ ਡਰਾਇਵ ਵਿੱਚ ਹੋ ਸਕਦੀ ਹੈ)। ਆਪਣੀ ਮਸ਼ੀਨ
      ਨੂੰ ਮੁੜ ਚਾਲੂ ਕਰੋ। ਜੇਕਰ ਇਹ ਨਾ ਹੋਵੇ ਤਾਂ ਦਸਤੀ ਮੁੜ ਚਾਲੂ ਕਰੋ।
   4. ਮੈਡਰਿਕਲੀਨਕਸ ਸ਼ੁਰੂ ਹੋ ਜਾਵੇਗਾ। ਬੂਟ ਹੋਣ ਉਪਰੰਤ, ਤੁਸੀਂ ਆਪਣੀ ਮਸ਼ੀਨ ਤੇ ਇੰਸਟਾਲੇਸ਼ਨ
      ਦੌਰਾਨ ਨਿਰਧਾਰਤ ਕੀਤੇ ਉਪਭੋਗਤਾ ਖਾਤੇ ਰਾਹੀਂ ਜਾਂ "root" ਦੇ ਤੌਰ ਤੇ
      ਲਾਗਿੰਨ ਕਰ ਸਕਦੇ ਹੋ।

   ਖਾਸ ਸੂਚਨਾ:

   "root" ਖਾਤਾ ਤੁਹਾਨੂੰ ਆਪਣੇ ਲੀਕਨਸ ਸਿਸਟਮ ਤੇ ਬੇਰੋਕ ਟੋਕ ਪਹੁੰਚ
   ਦਿੰਦਾ ਹੈ। ਇਸ ਨੂੰ ਲੀਨਕਸ ਦੀ ਸੰਰਚਨਾ ਜਾਂ ਪ੍ਰਬੰਧਕੀ ਕੰਮ ਕਾਜ ਲਈ ਵਰਤੋ।
   ਨਿੱਤ ਦੀ ਵਰਤੋਂ ਲਈ,ਇੱਕ ਸਧਾਰਨ ਉਪਭੋਗਤਾ ਖਾਤਾ ਹੀ ਵਰਤੋਂ,
   ਸੰਰਚਨਾ ਕਰਨ ਲਈ "userdrake" ਸੰਦ ਜਾਂ "adduser"
   ਅਤੇ "passwd" ਕਮਾਂਡਾਂ ਦੀ ਵਰਤੋਂ ਕਰੋ।

                     ਮੈਡਰਿਕਲੀਨਕਸ ਨਾਲ ਸ਼ੁਭਇਛਾਵਾਂ!

============================================================================

   ਵਾਧੂ ਸਹਾਇਤਾ ਲਈ, ਹੇਠਾਂ ਵੇਖੋ:

    * ਈ-ਸਹਾਇਤਾਂ ਲਈ http://www.mandrivaexpert.com/
    * ਮੈਡਰਿਕਲੀਨਕਸ ਈਰਟਾ 
      http://www.mandrivalinux.com/en/errata.php3 ਤੇ ਪ੍ਰਾਪਤ ਕਰੋ
    * ਮੈਡਰਿਕਲੀਨਕਸ ਸੁਰੱਖਿਆ ਸਲਾਹਕਾਰ 
      http://www.mandriva.com/security/advisories ਤੇ ਪ੍ਰਾਪਤ ਕਰੋ
    * ਆਨਲਾਇਨ ਦਸਤਾਵੇਜ਼ http://www.mandrivalinux.com/en/fdoc.php3 ਤੇ ਉਪਲੱਬਧ ਹਨ
    * ਮੈਡਰਿਕਕੱਲਬ ਨਾਲ 
      http://club.mandriva.com ਤੇ ਜੁੜਨ ਅਤੇ ਪੜਨ ਲਈ ਵੇਖੋ।
    * ਪੱਤਰ-ਸੂਚੀ 
      http://www.mandrivalinux.com/en/flists.php3 ਤੇ ਪ੍ਰਾਪਤ ਕਰੋ
    * ਆਸਾਨ ਖੋਜ ਯੋਗ ਪੱਤਰ ਸੂਚੀ ਭੰਡਾਰ ਨੂੰ 
      http://marc.theaimsgroup.com/ ਤੇ ਵੇਖੋ
    * ਲੀਨਕਸ ਲਈ ਗੁੱਗਲ ਤੇ ਇੰਟਰਨੈੱਟ ਖੋਜ ਕਰੋ 
      http://www.google.com/linux
    * Google ਸਮੂਹ ਦੀ ਵਰਤੋਂ ਕਰਕੇ ਵਰਤਣ ਵਾਲੇ ਸਮੂਹ ਦੀ ਖੋਜ ਕਰਨ ਲਈ 
      http://groups.google.com/groups?group=comp ਵੇਖੋ

============================================================================